ਜਿਉਂ ਹੀ ਆਪਾਂ ਕੋਵਿਡ ਤੋਂ ਬਾਹਰ ਆ ਰਹੇ ਹਾਂ ਇਸ ਨਾਜੁਕ ਸਮੇਂ ‘ਤੇ ਆਪਾਂ ਨੂੰ ਇਹਨਾਂ ਨਾ-ਬਰਾਬਰੀਆਂ ਨੂੰ ਸੰਬੋਧਨ ਹੋਣਾ ਚਾਹੀਦਾ। ਜਿਸ ਦਾ ਮਤਲਬ ਹੈ ਉਨਟਾਰੀE ਇੰਪਲਾਇਮੈਂਟ ਕਾਨੂੰਨ ਨੂੰ ਹੋਰ ਤਾਕਤਵਰ ਬਣਾਉਂਣਾ, ਵਧੇ ਹੋਏ ਪਾੜੇ ਨੂੰ ਘਟਾਉਂਣਾ ਅਤੇ ਕਾਨੂੰਨ ‘ਚ ਪਈਆਂ ਉਹਨਾਂ ਘਾਟਾਂ ਨੂੰ ਦੂਰ ਕਰਨਾ ਜਿਸ ਕਾਰਣ ਇਹ ਮਾੜੀਆਂ ਜੌਬਾਂ ‘ਚ ਵਾਧਾ ਹੁੰਦਾ ਹੈ; ਨੀਵੇ ਪੱਧਰ ਦੀਆਂ, ਪਾਰਟ-ਟਾਈਮ ਜੌਬਾਂ ਅਤੇ ਖਤਰਨਾਕ ਕੰਮਾਂ ਨੂੰ ਚਲਦਾ ਰੱਖਣ ਲਈ ਮਾਲਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਹਟਾਉਂਣਾ, ਜਦੋਂ ਮਾਲਕ ਕਾਨੂੰਨ ਤੋੜਦੇ ਹਨ ਉਦੋਂ ਕਾਨੂੰਨ ਨੂੰ ਲਾਗੂ ਕਰਵਾਉਂਣਾ ਅਤੇ ਸਖਤ ਜੁਰਮਾਨੇ ਕਰਨਾਂ। ਵਰਕਰਜ਼ ਐਕਸ਼ਨ ਸੈਂਟਰ ਦੇ ਮੈਂਬਰਾਂ ਨੇ ਇਸ ਰਿਪੋਰਟ ‘ਚ ਬਹੁਤ ਹੀ ਢੁੱਕਵੀਂ ਯੁੱਧਨੀਤੀ ਤਿਆਰ ਕੀਤੀ ਹੈ, ਜੇ ਇਹ ਲਾਗੂ ਹੋ ਜਾਂਦੀ ਹੈ ਤਾਂ ਇਹ ਸਾਰਿਆਂ ਵਾਸਤੇ ਚੰਗੀਆਂ ਜੌਬਾਂ ਲਈ ਰਾਹ ਦਰਸੇਵਾ ਬਣੇਗੀ।
ਮੂਹਰਲੀਆਂ ਸਫ਼ਾਂ ‘ਚੋਂ : ਸੰਖੇਪ ਜਾਣਕਾਰੀ
From the Frontlines: Report Summary in Punjabi