Punjabi
ਵਰਕਰਜ ਐਕਸ਼ਨ ਸੈਂਟਰ ਵੱਲੋਂ ਤਹਾਨੂੰ ਸਾਰਿਆ ਨੂੰ ਜੀ ਆਇਆ ਨੂੰ। ਸਾਡੀ ਜੱਥੇਬੰਦੀ ਤੇ ਸਾਰੇ ਮੈਂਬਰ ਤੁਹਾਡੀ ਜ਼ਿੰਦਗੀ ਤੇ ਲੋਕਾਂ ਦੇ ਨੀਵੀਂ ਪੱਧਰ ਦੇ ਕੰਮ, ਤੇ ਅਸਥਿਰ ਜੌਬਾ ਦੀਆ ਕੰਮ ਹਾਲਤਾਂ ਨੂੰ ਵਧੀਆ ਬਣਾਉਣ ਲਈ ਦਿਰੜ ਹਨ। ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾ ਕਿ ਕੰਮ ‘ਤੇ ਸਾਡੀ ਅਵਾਜ਼ ਨੂੰ ਵੀ ਸੁਣਿਆ ਜਾਵੇ ਤੇ ਸਾਡੇ ਨਾਲ ਇੱਜ਼ਤ ਮਾਣ ਤੇ ਨਿਰਪੱਖਤਾ ਵਾਲਾ ਸਲੂਕ ਕੀਤਾ ਜਾਵੇ। ਇਸ ਪੇਜ ਤੋਂ ਤਹਾਨੂੰ ਤੁਹਾਡੇ ਕੰਮਾਂ ਤੇ ਮਿਲੇ ਹੱਕਾਂ ਦੀ ਜਾਣਕਾਰੀ ਮਿਲ ਸਕਦੀ ਹੈ।
ਜੇਕਰ ਤਹਾਨੂੰ ਤੁਹਾਡੇ ਕੰਮ ਤੇ ਆਉਣ ਵਾਲ਼ੀਆਂ ਮੁਸ਼ਕਲਾਂ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਫ਼ੋਨ ਵੀ ਕਰ ਸਕਦੇ ਹੋ ਤੇ ਤੁਸੀਂ ਪੰਜਾਬੀ ਬੋਲੀ ‘ਚ ਗੱਲ-ਬਾਤ ਕਰਨ ਲਈ ਵੀ ਬੇਨਤੀ ਕਰ ਸਕਦੇ ਹੋ। ਜੇ ਕਰ ਤੁਸੀਂ ਚਾਹੁੰਦੇ ਹੋ ਵੱਧ ਤਨਖ਼ਾਹ ਹੋਵੇ, ਕੰਮ ਵਾਲੀਆ ਹਾਲਤਾਂ ਵਧੀਆ ਹੋਣ ਤੇ ਸੁਰਿੱਖਅਤ ਹੋਣ ਤਾਂ ਤੁਸੀਂ ਸਾਡੇ ਵੱਲੋਂ ਚਲਾਈ ਜਾ ਰਹੀ ਮੂਵਮੈਟ ‘ਚ ਵੀ ਹਿੱਸਾ ਲੈ ਸਕਦੇ ਹੋ।