ਕੀ ਤੁਸੀਂ ਆਪਣੇ ਕੰਮ ‘ਤੇ ਅਨੁਚਿਤ ਹਾਲਤਾਂ ਦਾ ਸਾਹਮਣਾ ਕਰ ਰਹੇ ਹੋ?
ਬਹੁਤ ਸਾਰੇ ਟਰੱਕ ਡਰਾਇਵਰ ਆਪਣੇ ਕੰਮਾਂ ‘ਤੇ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ, ਗੈਰਕਾਨੂੰਨੀ ਢੰਗਾਂ ਨਾਲ ਉਹਨਾ ਦੀ ਪੇਅ ‘ਚੋਂ ਪੈਸੇ ਕੱਟੇ ਜਾ ਰਹੇ ਹਨ ਅਤੇ ਉਹਨਾ ਨੂੰ ਵੱਧ ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਸੀਂ ਤੁਹਾਡੇ ਕੋਲੋਂ ਇਹ ਗੱਲ ਜਾਨਣਾ ਚਾਹੰੁਦੇ ਹਾਂ ਕੀ ਇਸ ਫੈਕਟਸ਼ੀਟ ਰਾਂਹੀ ਲੇਬਰ ਲਾਅ ਦੇ ਕੁਝ ਸਾਂਝੇ ਸਵਾਲਾਂ ਦੇ ਜਵਾਬ ਮਿਲਦੇ ਹਨ। ਜੇ ਕਰ ਤੁਹਾਨੂੰ ਕਿਸੇ ਮਦਦ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਜ਼ਰੂਰ ਦੱਸੋ! ਤੁਹਾਡੀ ਸਾਰੀ ਗੱਲ-ਬਾਤ ਗੁਪਤ ਰੱਖੀ ਜਾਂਦੀ ਹੈ।
ਕੀ ਤੁਸੀਂ ਫੈਡਰਲ ਲੇਬਰ ਲਾਅ ਜਾਂ ਉਨਟਾਰੀE ਲੇਬਰ ਲਾਅ ਦੇ ਦਾਇਰੇ ‘ਚ ਆਉਂਦੇ ਹੋ?
ਜੇ ਕਰ ਤੁਹਾਡੀ ਟਰੱਕਿੰਗ ਕੰਪਨੀ ਉਨਟਾਰੀE ਤੋਂ ਕੈਨੇਡਾ ਦੇ ਹੋਰ ਪਰੋਵਿੰਸਜ਼ ‘ਚ ਸਮਾਨ ਦੀ ਢੋਆ ਢੁਆਈ ਦਾ ਕੰਮ ਕਰਦੀ ਹੈ ਤਾਂ ਉਹ ਕੰਪਨੀ ‘ਤੇ ਕੈਨੇਡਾ ਲੇਬਰ ਦੇ ਲੇਬਰ ਕੋਡ ਲਾਗੂ ਹੋਣਗੇ ਜੋ ਕਿ ਫੈਡਰਲ ਮਾਮਲਾ ਹੈ। ਜੇ ਕਰ ਕੋਈ ਕੰਪਨੀ ਉਨਟਾਰੀE ਦੇ ਅੰਦਰ ਹੀ ਸਰਵਿਸ ਪਰਦਾਨ ਕਰਦੀ ਹੈ ਤਾਂ ਉਸ ਕੰਪਨੀ ਲਈ ਉਨਟਾਰੀE ਲੇਬਰ ਲਾਅ ਲਾਗੂ ਹੋਵੇਗਾ।
ਇਹ ਫੈਕਟਸ਼ੀਟ ਮੁੱਖ ਤੌਰ ਤੇ ਫੈਡਰਲ ਦੇ ਕਾਨੂੰਨਾ ਬਾਰੇ ਜਾਣਕਾਰੀ ਦਿੰਦੀ ਹੈ। ਜੇ ਕਰ ਤੁਸੀਂ ਸਿਰਫ ਉਨਟਾਰੀE ਪਰੋਵਿੰਸ ‘ਚ ਹੀ ਕੰਮ ਕਰਦੇ ਹੋ ਤਾਂ ਕ੍ਰਿਪਾ ਕਰਕੇ ਆਪਣੇ ਹੱਕਾਂ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਤਾਲਮੇਲ ਕਰੋ।
ਕੀ ਤੁਸੀਂ ਕੰਪਨੀ ਨਾਲ ਇੰਮਪਲਾਈ (ਵਰਕਰ) ਦੇ ਤੌਰ ‘ਤੇ ਕੰਮ ਕਰਦੇ ਹੋ ਜਾਂ ਇੰਡੀਪੈਂਡੈਂਟ ਕੰਨਟਰੈਕਟਰ ਹੋ?
ਕਈ ਕੰਪਨੀਆ ਦੇ ਮਾਲਕ ਡਰਾਇਵਰਾਂ ਨੂੰ ਕਹਿੰਦੇ ਹਨ ਕਿ ਉਹ ਕੰਪਨੀ ਦੇ ਵਰਕਰ ਨਹੀਂ ਸਗੋਂ ਇਕ ਇੰਡੀਪੈਂਡੈਂਟ ਕੰਨਟਰੈਕਟਰ ਦੇ ਤੌਰ ਤੇ ਕੰਮ ਕਰਦੇ ਹਨ।
ਇਹ ਗੱਲ ਸਮਝਣੀ ਕਿਉਂ ਜ਼ਰੂਰੀ ਹੈ? ਇਹ ਗੱਲ ਬਹੁਤ ਵੱਡਾ ਫਰਕ ਪਾਉਂਦੀ ਹੈ ਕਿ ਤੁਹਾਡੇ ਕਾਨੂੰਨੀ ਹੱਕ ਕਿਹੜੇ ਬਣਦੇ ਹਨ, ਤੁਹਾਨੂੰ ਕਿਹੜੇ ਕਿਹੜੇ ਬੈਨੇਫਿਟ ਮਿਲਣੇ ਚਾਹੀਦੇ ਹਨ ਅਤੇ ਕਾਨੂੰਨ ਦੇ ਮੁਤਾਬਕ ਤੁਸੀਂ ਕਿਹੜੇ ਹੱਕ ਲੈ ਸਕਦੇ ਹੋ। ਹੋ ਸਕਦਾ ਹੈ ਕਿ ਕੰਪਨੀ ਦਾ ਮਾਲਕ ਤੁਹਾਨੂੰ ਇੰਡੀਪੈਂਡੈਂਟ ਕੰਨਟਰੈਕਟਰ ਬਣਾਕੇ ਰੱਖਣਾ ਚਾਹੁੰਦਾ ਹੋਵੇ ਤਾਂ ਕਿ ਉਹ ਤੁਹਾਡੇ ਪੇਅ ਚੈੱਕ ‘ਚੋਂ ਗੈਰਕਾਨੂੰਨੀ ਢੰਗ ਨਾਲ ਪੈਸੇ ਕੱਟ ਸਕੇ ਅਤੇ ਤੁਹਾਡੇ ਬਣਦੇ ਪੂਰੇ ਪੈਸੇ ਨਾ ਪੇਅ ਕਰੇ। ਕਾਨੂੰਨ ਦੇ ਮੁਤਾਬਕ ਇਕ ਇੰਡੀਪੈਂਡੈਂਟ ਕੰਨਟਰੈਕਟਰ ਕੋਲ ਉਹ ਹੱਕ ਨਹੀਂ ਹਨ ਜੋ ਕਿ ਇਕ ਵਰਕਰ ਕੋਲ ਹੁੰਦੇ ਹਨ। ਵਰਕਰ ਨੂੰ ਹੀ ਵੋਕੇਸ਼ਨ ਪੇਅ, ਪਬਲਿਕ ਹੌਲੀਡੇਅ, ਉਵਰਟਾਈਮ ਅਤੇ ਹੋਰ ਬਹੁਤ ਸਾਰੇ ਬੈਨੇਫਿਟ ਲੈਣ ਦੇ ਹੱਕ ਹੁੰਦੇ ਹਨ।
ਇੱਥੋਂ ਤੱਕ ਕਿ ਅਗਰ ਤੁਹਾਡਾ ਬੌਸ ਤੁਹਾਡੇ ਕੋਲੋਂ ਸਹਿਮਤੀ ਨਾਲ ਵੀ ਕਿਸੇ ਐਗਰੀਮੈਂਟ ‘ਤੇ ਸਾਈਨ ਕਰਵਾ ਕੇ ਤੁਹਾਨੂੰ ਇੰਡੀਪੈਂਡੈਂਟ ਕੰਨਟਰੈਕਟਰ ਵੀ ਬਣਾ ਲਵੇ ਤੱਦ ਵੀ ਤੁਹਾਡੇ ਕੋਲ ਲੇਬਰ ਲਾਅ ਦੇ ਹੱਕ ਬਰਕਰਾਰ ਰਹਿੰਦੇ ਹਨ। ਤੁਸੀਂ ਕੀ ਕੀ ਕਰ ਸਕਦੇ ਹੋ ਇਸਦੀ ਜਾਣਕਾਰੀ, ਤੁਸੀਂ ਸਾਨੂੰ ਫੋਨ ਕਰਕੇ ਲੈ ਸਕਦੇ ਹੋ।
ਕੰਮ ਦੇ ਘੰਟੇ ਅਤੇ Eਵਰਟਾਈਮ
ਹਾਈਵੇ ‘ਤੇ ਟਰੱਕ ਚਲਾਉਂਣ ਵਾਲੇ ਡਰਾਇਵਰ ਨੂੰ ਇੱਕ ਦਿਨ ‘ਚ 13 ਘੰਟਿਆਂ ਤੋਂ ਵੱਧ ਟਰੱਕ ਚਲਾਉਂਣ ਦੀ ਇਜ਼ਾਜਤ ਨਹੀਂ ਹੈ ਜਾਂ ਕਹਿ ਲਵੋ ਕਿ 14 ਘੰਟਿਆਂ ਤੋਂ ਵੱਧ ਸਮਾਂ ਉਹ ਆਪਣੀ ਜੌਬ ਤੇ ਕੰਮ ਨਹੀਂ ਕਰ ਸਕਦਾ। ਦੂਜੀ ਸਿਫਟ ਸ਼ੁਰੂ ਕਰਨ ਦੇ ਵਿਚਕਾਰ 8 ਘੰਟਿਆਂ ਦਾ ਸਮਾਂ ਹੋਣਾ ਜ਼ਰੂਰੀ ਹੈ।
ਇਕ ਹਫਤੇ ‘ਚ 60 ਘੰਟਿਆਂ ਤੋਂ ਬਾਅਦ ਲਾਏ ਗਏ ਹਰ ਘੰਟੇ ਦਾ Eਵਰਟਾਈਮ ਮਿਲਣਾ ਜ਼ਰੂਰੀ ਹੈ ਜੋ ਕਿ ਤੁਹਾਡੀ ਆਮ ਪੇਅ ਨਾਲੋਂ ਡੇਢਾ ਹੁੰਦਾ ਹੈ। ਤੁਸੀਂ Eਵਰਟਾਈਮ ‘ਚ ਲਾਏ ਘੰਟਿਆਂ ਦੀ ਵਾਧੂ ਪੇਅ ਲੈਣ ਦੇ ਮੁਕਾਬਲੇ ‘ਚ ਉਹਨੇ ਸਮੇਂ ਲਈ ਪੇਅ ਸਮੇਤ ਛੁੱਟੀ ਵੀ ਕਰ ਸਕਦੇ ਹੋ ਪਰ ਇਸ ਕੰਮ ਲਈ ਤੁਹਾਨੂੰ ਆਪਣੀ ਸਹਿਮਤੀ ਲਿਖਤੀ ਰੂਪ ‘ਚ ਦੇਣੀ ਪਵੇਗੀ।
ਮਿਨੀਮਮ ਵੇਜ ਫੈਡਰਲ ਮਨਿੀਮਮ ਵੇਜ ਹੁਣ $16।65 ਹੈ। ਹਰ ਸਾਲ ਦੇ 1 ਅਪਰੈਲ ਨੂੰ ਮਹਿੰਗਾਈ ਦਰ ਮੁਤਾਬਕ ਇਸ ‘ਚ ਵਾਧਾ ਹੁੰਦਾ ਰਹੇਗਾ। ਭਾਵੇਂ ਤੁਹਾਨੂੰ ਜੌਬ ‘ਤੇ ਕੰਮ ਦੇ ਘੰਟੇ ਮੁਤਾਬਕ ਪੇਅ ਮਿਲੇ ਜਾਂ ਕਿਲੋਮੀਟਰ ਦੇ ਮੁਤਾਬਕ ਪੇਅ ਮਿਲੇ ਪਰ ਤੁਹਾਨੂੰ ਕੰਮ ‘ਤੇ ਲਾਏ ਹਰ ਘੰਟੇ ਦੇ ਘੱਟੋ ਘੱਟ ਮਿਨੀਮਮ ਵੇਜ ਮੁਤਾਬਕ ਪੇਅ ਜ਼ਰੂਰ ਮਿਲਣੀ ਚਾਹੀਦੀ ਹੈ।
ਮਿਨੀਮਮ ਵੇਜ
ਫੈਡਰਲ ਮਨਿੀਮਮ ਵੇਜ ਹੁਣ $16।65 ਹੈ। ਹਰ ਸਾਲ ਦੇ 1 ਅਪਰੈਲ ਨੂੰ ਮਹਿੰਗਾਈ ਦਰ ਮੁਤਾਬਕ ਇਸ ‘ਚ ਵਾਧਾ ਹੁੰਦਾ ਰਹੇਗਾ। ਭਾਵੇਂ ਤੁਹਾਨੂੰ ਜੌਬ ‘ਤੇ ਕੰਮ ਦੇ ਘੰਟੇ ਮੁਤਾਬਕ ਪੇਅ ਮਿਲੇ ਜਾਂ ਕਿਲੋਮੀਟਰ ਦੇ ਮੁਤਾਬਕ ਪੇਅ ਮਿਲੇ ਪਰ ਤੁਹਾਨੂੰ ਕੰਮ ‘ਤੇ ਲਾਏ ਹਰ ਘੰਟੇ ਦੇ ਘੱਟੋ ਘੱਟ ਮਿਨੀਮਮ ਵੇਜ ਮੁਤਾਬਕ ਪੇਅ ਜ਼ਰੂਰ ਮਿਲਣੀ ਚਾਹੀਦੀ ਹੈ।
ਉਨਟਾਰੀE ਮਨਿੀਮਮ ਵੇਜ $15।50 ਹੈ ਅਤੇ ਇਹ ਮਹੰਿਗਾਈ ਦੇ ਹਸਿਾਬ ਨਾਲ, 1 ਅਕਤੂਬਰ 2023 ਨੂੰ ਵੱਧਕੇ (ਅਡਜਸਟਡਿ) $16।55 ਹੋ ਜਾਵੇਗੀ। ਜੇ ਕਰ ਤੁਹਾਡੀ ਕੰਪਨੀ ਪਰੋਵਿੰਸੀਅਲ ਕਾਨੂੰਨਾ ਅਧੀਨ ਆਉਂਦੀ ਹੈ ਤਾਂ ਤੁਹਾਨੂੰ ਕੰਮ ‘ਤੇ ਲਾਏ ਹਰ ਘੰਟੇ ਦੀ ਮਿਨੀਮਮ ਵੇਜ ਮਿਲਣੀ ਜ਼ਰੂਰੀ ਹੈ।
ਪੇਅ ‘ਚੋਂ ਪੇਸੇ ਕੱਟਣੇ
ਬਹੁਤ ਸਾਰੇ ਟਰੱਕ ਡਰਾਇਵਰਾਂ ਦੀਆਂ ਕੰਪਨੀਆਂ ਵਾਲੇ ਉਹਨਾ ਨੂੰ ਸਪੀਡਿੰਗ ਟਿਕਟ ਮਿਲਣ ‘ਤੇ ਜਾਂ ਵਹੀਕਲ ਦਾ ਕੋਈ ਨੁਕਸਾਨ ਹੋ ਜਾਣ ‘ਤੇ, ਇੰਸਿਊਰੈਂਸ ਵਗੈਰਾ ਦੇ ਚੱਕਰ ‘ਚ ਉਹਨਾ ਦੀ ਪੇਅ ‘ਚੋਂ ਪੈਸੇ ਕੱਟ ਲੈਂਦੇ ਹਨ। ਜੇ ਕਰ ਤੁਸੀਂ ਇਸ ਗੱਲ ਲਈ ਸਹਿਮਤ ਨਹੀਂ ਹੋ ਤਾਂ ਤੁਹਾਡੀ ਪੇਅ ‘ਚੋਂ ਪੈਸੇ ਨਹੀਂ ਕੱਟੇ ਜਾ ਸਕਦੇ।
ਜਦੋਂ ਵੀ ਮਾਲਕ ਪੇਅ ਚੈੱਕ ‘ਚੋਂ ਪੈਸੇ ਕੱਟੇਗਾ ਤਾਂ ਇਸ ਲਈ ਮਾਲਕ ਨੂੰ ਤੁਹਾਡੇ ਸਾਈਨ ਕਰਵਾ ਕੇ ਹਰ ਵਾਰ ਲਿਖਤੀ ਰੂਪ ‘ਚ ਐਗਰੀਮੈਂਟ ਕਰਨਾ ਹੋਵੇਗਾ ਤੇ ਉਸ ‘ਚ ਲਿਖਣਾ ਹੋਵੇਗਾ ਕਿ ਉਹ ਤੁਹਾਡੇ ਪੈਸੇ ਕਿਉਂ ਕੱਟ ਰਿਹਾ ਹੈ।
ਤੁਹਾਨੂੰ ਇਸ ਕਿਸਮ ਦੇ ਐਗਰੀਮੈਂਟ ‘ਤੇ ਸਾਈਨ ਨਹੀਂ ਕਰਨੇ ਚਾਹੀਦੇ। ਇਹ ਤੁਹਾਡੀ ਮਰਜੀ ‘ਤੇ ਨਿਰਭਰ ਕਰੇਗਾ, ਅਗਰ ਮਾਲਕ ਤੁਹਾਨੂੰ ਇਹੋ ਜਿਹੇ ਐਗਰੀਮੈਂਟ ‘ਤੇ ਸਾਈਨ ਕਰਨ ਲਈ ਮਜਬੂਰ ਕਰਦਾ ਹੈ ਤਾਂ ਇਸ ਨੂੰ ਕਾਨੂੰਨੀ ਤੌਰ ‘ਤੇ ਸਹੀ ਨਹੀਂ ਮੰਨਿਆ ਜਾ ਸਕਦਾ ਅਤੇ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਪੇਅ ਚੈੱਕ ‘ਚੋਂ ਕੱਟੇ ਪੈਸਿਆ ਨੂੰ ਵਾਪਿਸ ਕਰਵਾਉਂਣ ਲਈ ਬਣਦੀ ਕਾਰਵਾਈ ਕਰ ਸਕਦੇ ਹੋ।
ਵੋਕੇਸ਼ਨ ਦੀਆਂ ਛੁੱਟੀਆਂ ਅਤੇ ਪੇਅ
ਕਿੰਨਾ ਸਮਾਂ ਕੰਮ ਕੀਤਾ ਹੈ | ਵੋਕੇਸ਼ਨ ਦੀਆਂ ਛੁੱਟੀਆਂ | ਕਿੰਨੀ ਵੋਕੇਸ਼ਨ ਪੇਅ |
ਜੇ ਕਰ ਕੰਮ ਇਕ ਸਾਲ ਤੋਂ ਘੱਟ ਕੀਤਾ ਹੈ | ਕੋਈ ਛੁੱਟੀ ਨਹੀਂ | 4% |
ਜੇ ਕੰਮ ਕਰਨ ਦਾ ਸਮਾਂ ਇਕ ਤੋਂ ਪੰਜ ਸਾਲ ਤੱਕ ਦਾ ਹੈ | 2 ਹਫਤੇ ਦੀਆਂ ਛੁੱਟੀਆਂ | 4% |
ਜੇ ਸਮਾਂ 6 ਤੋਂ 10 ਸਾਲ ਤੱਕ ਦਾ ਹੈ | 3 ਹਫਤੇ ਦੀਆਂ ਛੁੱਟੀਆਂ | 6% |
ਜੇ ਸਮਾਂ 10 ਸਾਲ ਤੋਂ ਵੱਧ ਦਾ ਹੈ | 4 ਹਫਤੇ ਦੀਆਂ ਛੁੱਟੀਆਂ | 8% |
ਸਰਕਾਰੀ ਛੁੱਟੀਆਂ ਦੀ ਪੇਅ
ਹਰ ਸਾਲ ‘ਚ ਫੈਡਰਲ ਸਰਕਾਰ ਦੀਆਂ 10 ਛੁੱਟੀਆਂ ਹੁੰਦੀਆਂ ਹਨ। ਜੇ ਕਰ ਤੁਸੀਂ ਇਸ ਸਰਕਾਰੀ ਛੁੱਟੀ ‘ਤੇ ਵੀ ਕੰਮ ਕਰਦੇ ਹੋ ਤਾਂ ਤੁਹਾਨੂੰ ਰੈਗੂਲਰ ਪੇਅ ਨਾਲੋਂ ਡੇਢ ਗੁਣਾ ਪੈਸੇ ਮਿਲਣਗੇ, ਜਿੰਨੇ ਘੰਟੇ ਤੁਸੀਂ ਕੰਮ ਕੀਤਾ ਹੈ। ਜਾਂ ਫਿਰ ਤੁਸੀਂ ਕੰਮ ਕਰਨ ਦੀ ਰੈਗੂਲਰ ਪੇਅ ਲੈ ਸਕਦੇ ਹੋ ਅਤੇ ਨਾਲ ਹੀ ਪੇਅ ਸਮੇਤ ਕਿਸੇ ਹੋਰ ਦਿਨ ਦੀ ਛੁਟੀ ਵੀ ਕਰ ਸਕਦੇ ਹੋ। ਜੇ ਕਰ ਤੁਸੀਂ ਸਰਕਾਰੀ ਛੱਟੀ ਵਾਲੇ ਦਿਨ ਕੰਮ ਨਹੀਂ ਵੀ ਕੀਤਾ ਤੱਦ ਵੀ ਉਸਦੀ ਪੇਅ ਮਿਲੇਗੀ।
ਇਹਨਾ ਦਿਨਾਂ ਦੀਆਂ ਸਰਕਾਰੀ ਛੁੱਟੀਆਂ ਹਨ, ਨਿਊ ਯੀਅਰ, ਗੁੱਡ ਫਰਾਈਡੇਅ, ਵਿਕਟੋਰੀਆ ਡੇਅ, ਕੈਨੇਡਾ ਡੇਅ, ਲੇਬਰ ਡੇਅ, ਨੈਸਨਲ ਡੇਅ ਫਾਰ ਟਰੁੱਥ ਐਂਡ ਰੀਕੰਨਸੀਲੀਏਸ਼ਨ, ਥੈਂਕਸ ਗਿਿਵੰਗ ਡੇਅ, ਰੀਮੈਂਬਰੈਂਸ ਡੇਅ, ਕ੍ਰਿਸਮਸ ਡੇਅ, ਬੌਕਸਿੰਗ ਡੇਅ।
ਤੁਹਾਡੇ ਆਪਣੇ ਲਈ ਐਂਮਰਜੈਂਸੀ ਸਮੇਂ ਛੁੱਟੀਆਂ
ਤੁਸੀਂ ਹਰ ਹਰ ਸਾਲ 5 ਦਿਨਾਂ ਲਈ ਐਂਮਰਜੈਂਸੀ ਲੀਵ ਲੈ ਸਕਦੇ ਹੋ। ਕੰਮ ‘ਤੇ ਲੱਗਿਆਂ ਨੂੰ 3 ਮਹੀਨੇ ਹੋਣ ਤੋਂ ਬਾਅਦ 3 ਛੁੱਟੀਆਂ ਪੇਅ ਸਮੇਤ ਮਿਲਦੀਆਂ ਹਨ। ਇਹ ਛੁੱਟੀਆਂ ਤੁਸੀਂ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਦੇ ਬਿਮਾਰ ਹੋ ਜਾਣ ‘ਤੇ ਉਸਦੀ ਸਾਂਭ ਸੰਭਾਲ, ਜਾਂ ਪਰਿਵਾਰ ‘ਚ ਕਿਸੇ ਐਂਮਰਜੈਂਸੀ ਕੰਮ ਸਮੇਂ ਵੀ ਲੈ ਸਕਦੇ ਹੋ।
ਪੇਡ ਸਿੱਕ ਡੇਜ਼
ਹਰ ਸਾਲ ਤੁਹਾਨੂੰ ਬਿਮਾਰ ਹੋਣ ‘ਤੇ 10 ਦਿਨ ਦੀਆਂ ਪੇਅ ਸਮੇਤ ਛੁੱਟੀਆਂ ਮਿਲ ਸਕਦੀਆਂ ਹਨ। ਕੰਮ ’ਤੇ ਲੱਗਣ ਤੋਂ 30 ਦਿਨਾਂ ਬਾਅਦ ਤੁਹਾਨੂੰ ਬਿਮਾਰ ਹੋਣ ‘ਤੇ 3 ਦਿਨ ਦੀਆਂ ਛੁੱਟੀਆਂ ਮਿਲ ਸਕਦੀਆਂ ਹਨ। ਇਕ ਮਹੀਨਾਂ ਕੰਮ ਕਰਨ ਤੋਂ ਬਾਅਦ ਇਕ ਪੇਡ ਛੁੱਟੀ ਹੋਰ ਜਮਾਂ ਹੋ ਜਾਂਦੀ ਹੈ। ਪਹਿਲੇ ਸਾਲ ‘ਚ ਜਿਹੜੀਆਂ ਛੁੱਟੀਆਂ ਤੁਸੀਂ ਨਹੀਂ ਲਈਆਂ ਉਹਨਾਂ ਨੂੰ ਅਗਲੇ ਸਾਲ ‘ਚ ਕਿਸੇ ਵੀ ਸਮੇਂ ਲਿਆ ਜਾ ਸਕਦਾ ਹੈ, ਪਰ ਇਹ ਗੱਲ ਧਿਆਨ ‘ਚ ਰਹੇ ਕਿ ਇਕ ਸਾਲ ‘ਚ ਤੁਸੀਂ ਵੱਧ ਤੋਂ ਵੱਧ 10 ਪੇਡ ਸਿੱਕ ਡੇਜ਼ ਹੀ ਲੈ ਸਕਦੇ ਹੋ।
ਟਰਮੀਨੇਸ਼ਨ ਪੇਅ
ਜੇ ਕਰ ਤੁਹਾਨੂੰ ਤੁਹਾਡੇ ਕੰਮ ਤੋਂ ਹਟਾਇਆ ਜਾਂਦਾ ਹੈ ਤਾਂ ਉਸ ਸਮੇਂ ਤੁਹਾਨੂੰ ਪਹਿਲਾਂ ਦੋ ਹਫਤੇ ਦਾ ਨੋਟਿਸ ਦਿੱਤਾ ਜਾਂਣਾ ਚਾਹੀਦਾ ਹੈ ਅਗਰ ਨੋਟਿਸ ਨਹੀਂ ਦਿੱਤਾ ਜਾਂਦਾ ਤਾਂ ਉਹਨਾ ਦੋ ਹਫਤਿਆਂ ਦੀ ਪੇਅ ਦਿੱਤੀ ਜਾਵੇਗੀ। ਇਹ ਪੈਸੇ ਉਹਨਾ ਵਰਕਰਾਂ ਨੂੰ ਹੀ ਮਿਲਦੇ ਹਨ ਜਿਹਨਾ ਨੇ ਪਿਛਲੇ ਤਿੰਨ ਮਹੀਨੇ ਤੋਂ ਲਗਾਤਾਰ ਇਕੋ ਮਾਲਿਕ ਨਾਲ ਕੰਮ ਕੀਤਾ ਹੁੰਦਾ ਹੈ।
ਜਦੋਂ ਵੀ ਤੁਸੀਂ ਆਪਣੀ ਜੌਬ ਨੂੰ ਛੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੈਨੇਡਾ ਲੇਬਰ ਕੋਡ ਦੇ ਮੁਤਾਬਕ ਹਟਣ ਤੋਂ ਪਹਲਿਾਂ ਆਪਣੇ ਬੌਸ ਨੂੰ ਐਡਵਾਂਸ ਨੋਟਸਿ ਦੇਣਾ ਲੀਗਲ ਤੌਰ ‘ਤੇ ਜ਼ਰੂਰੀ ਨਹੀਂ ਹੈ। ਜੇ ਕਰ ਤੁਹਾਡੇ ਨੋਟਿਸ ਦੇਣ ਤੋਂ ਬਾਅਦ ਮਾਲਕ ਨੇ ਤੁਹਾਨੂੰ ਕੰਮ ਤੋਂ ਹਟਾ ਦਿੱਤਾ ਹੈ ਤਾਂ ਮਾਲਕ ਨੂੰ ਫੇਰ ਵੀ ਟਰਮੀਨੇਸ਼ਨ ਪੇਅ ਦੇਣੀ ਪਵੇਗੀ।
ਬਦਲਾ ਲੈਣ ਵਾਲੀ ਨੀਤੀ
ਅਗਰ ਤੁਹਾਨੂੰ ਆਪਣੇ ਹੱਕਾਂ ਦੀ ਗੱਲ ਕਰਨ ‘ਤੇ ਬੌਸ ਵਲੋਂ ਬਦਲਾ ਲਊ ਕਾਰਵਾਈ ਕਰਕੇ ਤੁਹਾਨੂੰ ਕੰਮ ਤੋਂ ਹਟਾਇਆ ਜਾਂਦਾ ਹੈ ਜਾਂ ਕੋਈ ਬੇਇੱਜਤ ਕਰਨ ਵਾਲੀ ਜਾਂ ਕਿਸੇ ਕਿਸਮ ਦੀ ਸਜਾ ਦੇਣ ਵਾਲੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਹ ਗੈਰਕਾਨੂੰਨੀ ਹੈ।
ਸੇਹਤ ਅਤੇ ਸੁਰੱਖਿਆ
ਇਹ ਜਾਨਣਾ ਤੁਹਾਡਾ ਹੱਕ ਹੈ – ਜੇ ਕਰ ਤੁਹਾਡੀ ਜੌਬ ‘ਤੇ ਕਿਸੇ ਕਿਸਮ ਦਾ ਕੋਈ ਖਤਰਾ ਹੈ ਤਾਂ ਇਸ ਬਾਰੇ ਜਾਣੂ ਕਰਵਾਉਂਣਾ ਮਾਲਕ ਦੀ ਪੂਰੀ ਜੁੰਮੇਵਾਰੀ ਬਣਦੀ ਹੈ। ਉਸ ਬਾਰੇ ਸਹੀ ਜਾਣਕਾਰੀ ਦੇ ਕੇ, ਟਰੇਨਿੰਗ ਦੇਣਾ ਅਤੇ ਨਿਗਰਾਨੀ ਹੇਠ ਭਵਿੱਖੀ ਖਤਰੇ ਤੋਂ ਬਚਾ ਕਰਨ ਬਾਰੇ ਦੱਸਣਾ ਮਾਲਕ ਦੀ ਜੁੰਮੇਵਾਰੀ ਹੈ।
ਸਮੂਲੀਅਤ ਕਰਨ ਦਾ ਹੱਕ- ਕੰਮ ਵਾਲੀਆਂ ਥਾਵਾਂ ‘ਤੇ ਸੇਹਤ ਅਤੇ ਸੇਫਟੀ ਲਈ ਬਣੇ ਰੈਪ ਜਾਂ ਕਮੇਟੀ ਬਣਾਉਂਣ ਦਾ ਹੱਕ ਵਰਕਰਾਂ ਕੋਲ ਹੋਣਾ ਚਾਹੀਦਾ ਹੈ।
ਮਨ੍ਹਾ ਕਰਨ ਦਾ ਹੱਕ- ਅਣਸਰੁੱਖਿਅਤ ਥਾਵਾਂ ‘ਤੇ ਕੰਮ ਨਾ ਕਰਨ ਲਈ ਜਵਾਬ ਦੇਣ ਦਾ ਵਰਕਰਾਂ ਕੋਲ ਹੱਕ ਹੈ। ਜੇ ਕਰ ਤੁਹਾਡੇ ਨਾਲ ਅਜਿਹਾ ਵਾਪਰਦਾ ਹੈ ਤਾਂ ਪਤਾ ਕਰੋ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੈ।
ਵਰਕਰਜ਼ ਕੰਮਪਨਸੈਸ਼ਨ
ਵਰਕਪਲੇਸ ਸੇਫਟੀ ਐਂਡ ਇੰਸਿਉਰੈਂਸ ਬੋਰਡ (WSIB) ਇਹ ਉਹ ਮਦਦ ਦੇਣ ਵਾਲਾ ਪਰੋਗਰਾਮ ਹੈ ਜਿਸ ਨੂੰ ਤੁਸੀਂ ਕੰਮ ‘ਤੇ ਸੱਟ ਲੱਗ ਜਾਣ ਜਾਂ ਬਿਮਾਰ ਹੋ ਜਾਣ ‘ਤੇ ਵਰਤੋਂ ‘ਚ ਲਿਆ ਸਕਦੇ ਹੋ। ਭਾਵੇਂ ਤੁਸੀਂ ਇੰਡੀਪੈਂਡੈਂਟ ਕੰਨਟਰੈਕਟਰ ਹੋ, ਅਗਰ ਤੁਹਾਨੂੰ ਕੰਮ ‘ਤੇ ਸੱਟ ਲੱਗ ਗਈ ਹੋਵੇ ਤੱਦ ਵੀ ਇਸ ਪਰੋਗਰਾਮ ਨੂੰ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ।
ਜੇ ਕਰ ਤੁਹਾਡੇ ਕੰਮ’ਤੇ ਸੱਟ ਲੱਗ ਗਈ ਹੈ ਤਾਂ ਤੁਹਾਡੇ ਡਾਕਟਰ ਨੂੰ ਇਸ ਬਾਰੇ ਜ਼ਰੂਰ ਦੱਸੋ ਤਾਂ ਕਿ ੳੇੁਹ ਇਸ ਦੀ ਰਿਪੋਰਟ ਤਿਆਰ ਕਰਕੇ ਭੇਜ ਸਕੇ। ਸੱਟ ਲੱਗਣ ਜਾਂ ਬਿਮਾਰ ਹੋ ਜਾਣ ਤੋਂ ਫੋਰੀ ਬਾਅਦ ‘ਡਬਲਯੂ ਐਸ ਆਈ ਬੀ’ ਲਈ ਅਪਲਾਈ ਕਰੋ।
ਆਪਣਾ ਨੁਕਸਾਨ ਹੋਣ ਤੋਂ ਬਚਾ ਕਰੋ
- ਕੰਪਨੀ ਜਾਂ ਬੌਸ ਨੇ ਜੋ ਕੰਨਟਰੈਕਟ ਤੁਹਾਡੇ ਨਾਲ ਕੀਤਾ ਹੈ ਉਸ ਦੀ ਇਕ ਕਾਪੀ ਆਪਣੇ ਕੋਲ ਵੀ ਜ਼ਰੂਰ ਰੱਖੋ। ਕਿਸੇ ਵੀ ਕੰਨਟਰੈਕਟ ਨੂੰ ਪੂਰੀ ਤਰ੍ਹਾਂ ਪੜ੍ਹੇ ਬਿਨਾਂ ਉਸ ‘ਤੇ ਸਾਈਨ ਨਾ ਕਰੋ।
- ਜੇ ਕਰ ਤੁਹਾਡਾ ਬੌਸ ਤੁਹਾਨੂੰ ਕੰਨਟਰੈਕਟ ਦੀ ਕਾਪੀ ਨਹੀਂ ਦਿੰਦਾ ਫੇਰ ਵੀ ਇਹ ਧਿਆਨ ਰੱਖੋ ਕਿ ਤੁਹਾਡੇ ਕੰਮ ਨਾਲ ਸਬੰਧਤ ਸਾਰੀਆਂ ਮੱਦਾ ਕਿਤੇ ਨਾ ਕਿਤੇ ਲਿਖਤੀ ਰੂਪ ‘ਚ ਜ਼ਰੂਰ ਹੋਣ, ਜਿਸ ਦੀ ਇਕ ਕਾਪੀ ਆਪਣੇ ਕੋਲ ਸਾਂਭ ਕੇ ਰੱਖੋ। ਜਾਂ ਫੇਰ ਬੌਸ ਦੇ ਨਾਂ ‘ਤੇ ਕੋਈ ਅਜਿਹਾ ਟੈਕਸਟ ਮੈਸਿਜ ਹੀ ਹੋਵੇ, (ਉਦਹਰਣ ਦੇ ਤੌਰ ‘ਤੇ ਤੁਸੀਂ ਮੈਨੂੰ ਇਕ ਘੰਟੇ ਦੇ 23 ਡਾਲਰ ਪੇਅ ਦੇਵੋਂਗੋ, ਹਫਤੇ ‘ਚ 5 ਦਿਨ ਕੰਮ ਦੇਵੋਂਗੇ ਅਤੇ ਹਰ ਰੋਜ਼ 10 ਘੰਟੇ ਦਾ ਕੰਮ ਹੋਵੇਗਾ।)
- ਆਪਣੇ ਕੀਤੇ ਕੰਮ ਦੇ ਘੰਟਿਆਂ ਦਾ, ਕਿਹੜੇ ਦਿਨ ਕੰਮ ਕੀਤਾ, ਕਿਹੜੀ ਜਗ੍ਹਾ ‘ਤ ਕੰਮ ਕੀਤਾ, ਕੰਮ ਕਰਦਿਆਂ ਕੋਈ ਦਿੱਕਤ ਆਈ ਹੋਵੇ ਉਸਦਾ ਲਿਖਤੀ ਰੂਪ ‘ਚ ਪੂਰਾ ਰਿਕਾਰਡ ਰੱਖੋ। ਇਸ ਰਿਕਾਰਡ ਨੂੰ ਆਪਣੇ ਫੋਨ ‘ਚ ਜਾਂ ਘਰੇ ਪੂਰੀ ਤਰ੍ਹਾਂ ਸੰਭਾਲ ਕੇ ਰੱਖੋ।
- ਤੁਹਾਡੇ ਬੌਸ ਨਾਲ ਜੋ ਵੀ ਗੱਲ ਹੁੰਦੀ ਹੈ, ਟੈਕਸਟ ਮੈਸਿਜ, ਈਮੇਲ, ਫੋਨ ਕੌਲਜ਼, ਚਿੱਠੀ ਪੱਤਰ, ਪੇਅ ਸਟੱਬਜ਼ ਅਤੇ ਟੀ 4 ਦਾ ਪੂਰਾ ਪੂਰਾ ਰਿਕਾਰਡ ਸਾਂਭ ਕੇ ਰੱਖੋ।
- ਜੇ ਕਰ ਤੁਹਾਨੂੰ ਕੈਸ਼ ‘ਚ ਪੇਅ ਦਿੱਤੀ ਜਾਂਦੀ ਹੈ ਤਾਂ ਵੀ ਕੰਮ ਦੇ ਘੰਟੇ ਅਤੇ ਤਰੀਕਾਂ ਜਿਸ ਦਿਨ ਕੰਮ ਕੀਤਾ ਹੈ, ਕਿੰਨੀ ਪੇਅ ਦਿੱਤੀ ਹੈ ਉਸਦਾ ਪੂਰਾ ਰਿਕਾਰਡ ਰੱਖੋ। ਜਿੰਨੀ ਪੇਅ ਦਿੱਤੀ ਹੈ ਅਗਰ ਉਸਦੀ ਕੋਈ ਈਮੇਲ ਹੈ ਜਾਂ ਟਰਾਂਸਫਰਜ਼ ਦੀ ਕਾਪੀ ਹੈ ਉਸਨੂੰ ਸਾਂਭ ਕੇ ਰੱਖੋ। ਅਗਰ ਤੁਹਾਡੇ ਕੋਲ ਪੇਅ ਡੇਅ ਲੋਨ, ਜਾਂ ਚੈੱਕ ਨੂੰ ਫੌਰੀ ਕੈਸ਼ ਕਰਨ ਵਾਲੇ ਕਿਸੇ ਕੈਸ਼ ਸਟੋਰ ਦੀ ਰਸ਼ੀਦ ਹੈ ਜਾਂ ਕੋਈ ਵੀ ਹੋਰ ਸਬੂਤ ਹੋਵੇ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਬੌਸ ਨੇ ਤੁਹਾਨੂੰ ਪੇਅ ਕੀਤਾ ਹੈ ਸਾਂਭ ਕੇ ਰੱਖੋ। ਜਦੋਂ ਵੀ ਤੁਹਾਡਾ ਕੰਮ ਬੰਦ ਹੋਵੇ ਤਾਂ ਹੋ ਸਕਦਾ ਹੈ ਕਿ ਇਹਨਾਂ ਸਬੂਤਾਂ ਨਾਲ ਤੁਸੀਂ ਇੰਮਪਲਾਇਮੈਂਟ ਇੰਸਿਉਂਰੈਂਸ ਲਈ ਅਪਲਾਈ ਕਰਨ ਦੇ ਯੋਗ ਹੋ ਸਕੋਂ।
- ਜੇ ਕਰ ਤੁਸੀਂ ਕੰਮ ‘ਤੇ ਬਿਮਾਰ ਹੋ ਜਾਂਦੇ ਹੋ ਜਾਂ ਤੁਹਾਡੇ ਕੰਮ ‘ਤੇ ਸੱਟ ਲੱਗ ਜਾਂਦੀ ਹੈ ਤਾਂ ਇਸ ਦੀ ਜਿੰਨੀ ਜਲਦੀ ਹੋ ਸਕੇ ਰਿਪੋਰਟ ਜ਼ਰੂਰ ਕਰੋ। ਜੇ ਕਰ ਅਜਿਹੀ ਕੋਈ ਗੱਲ ਹੋ ਜਾਂਦੀ ਹੈ ਤਾਂ ਸਾਰੀ ਘਟਨਾ ਦਾ ਵੇਰਵਾ ਲਿੱਖ ਕੇ ਰੱਖੋ ਅਤੇ ਸਾਨੂੰ ਵੀ ਮਦਦ ਲਈ ਫੋਨ ਕਰ ਸਕਦੇ ਹੋ।
- ਜੇ ਕਰ ਤੁਹਾਨੂੰ ਤੁਹਾਡੇ ਹੱਕਾਂ ਦੀ ਗੱਲ ਕਰਨ ਬਦਲੇ ਡਰਾਇਆ ਜਾਂਦਾ ਹੈ ਜਾਂ ਕਿਸੇ ਕਿਸਮ ਦੀ ਕੋਈ ਹੋਰ ਸਜਾ ਦਿੱਤੀ ਜਾਂਦੀ ਹੈ ਤਾਂ ਇਸ ਘਟਨਾ ਦਾ ਵੇਰਵਾ ਲਿੱਖ ਕੇ ਰੱਖੋ ਅਤੇ ਮਦਦ ਲੈਣ ਲਈ ਸਾਨੂੰ ਫੋਨ ਕਰੋ।
- ਜੇ ਕਰ ਤੁਹਾਡਾ ਕੋਈ ਮਾਮਲਾ ਹੈ ਤਾਂ ਆਪਣੇ ਬੌਸ ਨਾਲ ਲਿਖਤੀ ਰੂਪ ‘ਚ ਗੱਲ-ਬਾਤ ਕਰੋ। (ਉਦਾਹਰਣ ਦੇ ਤੌਰ ਤੇ, ਹੇ ਬੌਬ, ਮੈਨੂੰ 15 ਜੁਲਾਈ ਤੋਂ 30 ਜੁਲਾਈ 2021 ਤੱਕ ਦੇ ਮੇਰੇ ਕੰਮ ਦੀ ਪੇਅ ਅਜੇ ਤੱਕ ਨਹੀਂ ਮਿਲੀ, ਮੈਂ ਉਡੀਕ ਰਿਹਾਂ ਹਾਂ। ਮੇਰੇ 2561 ਡਾਲਰ ਬਕਾਇਆ ਹੈ। ਕ੍ਰਿਪਾ ਕਰਕੇ ਜਲਦੀ ਦੱਸਣਾ ਕਿ ਮੇਰੇ ਇਹ ਪੈਸੇ ਕਦੋਂ ਮਿਲ ਰਹੇ ਹਨ।)
- ਜੇ ਕਰ ਤੁਹਾਡੀ ਬਕਾਇਆ ਪੇਅ ਨਹੀਂ ਦਿੱਤੀ ਜਾ ਰਹੀ ਤਾਂ ਮਦਦ ਲੈਣ ਲਈ ਬਹੁਤੀ ਦੇਰ ਤੱਕ ਉਡੀਕ ਨਾ ਕਰੋ।
ਉਸ ਸਮੇਂ ਕੀ ਕੀਤਾ ਜਾ ਸਕਦਾ ਹੈ ਜਦੋਂ ਤੁਹਾਡਾ ਬੌਸ ਤੁਹਾਡੀ ਪੇਅ ਨਹੀਂ ਦਿੰਦਾ?
ਆਪਣੀ ਪੇਅ ਲੈਣ ਲਈ, ਗੈਰਕਾਨੂੰਨੀ ਤੌਰ ‘ਤੇ ਕੱਟੇ ਪੈਸੇ ਵਾਪਿਸ ਲੈਣ ਲਈ ਜਾਂ ਤੁਹਾਡੇ ਬਣਦੇ ਹੱਕਾ ‘ਤੇ ਹੋਏ ਕਿਸੇ ਵੀ ਕਿਸਮ ਦੇ ਧੱਕੇ ਖਿਲਾਫ ਤੁਸੀਂ ਕੇਸ ਫਾਈਲ ਕਰ ਸਕਦੇ ਹੋ।
ਉਨਟਾਰੀE ਮਨਿਸਟਰੀ ਆਫ ਲੇਬਰ – ਪਰੋਵਿੰਸੀਅਲ ਰੂਲਜ਼ | ਫੈਡਰਲ ਲੇਬਰ ਪਰੋਗਰਾਮ – ਫੈਡਰਲ ਰੂਲਜ਼ | ਸਮਾਲ ਕਲੇਮਜ਼ ਕੋਰਟ ਫੇਡਰਲ – ਜਾਂ ਪਰੋਵਿੰਸੀਅਲ ਰੂਲਜ | |
ਕਿੰਨਾ ਕੁ ਗੁੰਝਲਦਾਰ ਹੈ? | ਅਸਾਨ ਹੈ | ਅਸਾਨ ਹੈ | ਗੁੰਝਲਦਾਰ ਹੈ |
ਕੇਸ ਕਰਨ ਦਾ ਖਰਚਾ | ਕੋਈ ਪੈਸਾ ਨਹੀਂ | ਕੋਈ ਪੈਸਾ ਨਹੀਂ | $100 ਫਾਈਲ ਕਰਨ ਲਈ $400 + ਹੋਰ ਫੀਸਾਂ |
ਕਿੰਨਾ ਸਮਾ ਲੱਗੇਗਾ | 6 ਤੋਂ 9 ਮਹੀਨੇ | 6 ਤੋਂ 9 ਮਹੀਨੇ | 1 ਤੋਂ 3 ਸਾਲ |
ਕਿੰਨੇ ਸਮੇਂ ‘ਚ ਰਹਿੰਦੀ ਪੇਅ ਲਈ ਕੇਸ ਕੀਤਾ ਜਾ ਸਕਦੇ | 2 ਸਾਲਾਂ ‘ਚ | 6 ਮਹੀਨੇ ‘ਚ | 2 ਸਾਲਾਂ ‘ਚ |
ਆਪਣੇ ਹੱਕਾਂ ਲਈ ਕਿਵੇਂ ਲੜਨਾ ਹੈ
ਕੰਮ ‘ਤੇ ਆਪਣੇ ਹੱਕਾਂ ਬਾਰੇ ਪੁੱਛਣ ਜਾਂ ਹੱਕਾਂ ਨੂੰ ਲਾਗੂ ਕਰਵਾਉਂਣ ‘ਤੇ ਤੁਹਾਨੂੰ ਕਿਸੇ ਵੀ ਕਿਸਮ ਦੀ ਸਜਾ ਨਹੀਂ ਦਿੱਤੀ ਜਾ ਸਕਦੀ। ਅਗਰ ਕੰਮ ‘ਤੇ ਤੁਹਾਡੇ ਹੱਕਾਂ ਨਾਲ ਸਬੰਧਤ ਕੋਈ ਮਸਲਾ ਹੈ ਤਾਂ ਉਸ ਬਾਰੇ ਵੱਧ ਜਾਣਕਾਰੀ ਲੈਣ ਲਈ, ਕ੍ਰਿਪਾ ਕਰ ਕੇ ਤੁਸੀਂ ਵਰਕਰਜ਼ ਐਕਸ਼ਨ ਸੈਂਟਰ ਦੀ, ਵਰਕਰਜ਼ ਰਾਈਟਸ ਹਾਟ ਲਾਈਨ ‘ਤੇ ਫੋਨ ਕਰੋ। ਨੰਬਰ ਹੈ: 416-531-0778 । workersactioncentre.org.
(Updated April 2023)